HERBAL REMEDIES? OR ILLEGAL DRUGS?
ਕਾਮਿਨੀ ਅਤੇ ਬਰਸ਼ਾਸ਼ਾ ਕੀ ਹੈ:
ਕੀ ਕਾਮਿਨੀ ਅਤੇ ਬਰਸ਼ਾਸ਼ਾ ਹਾਨੀਕਾਰਕ ਹੈ:
ਕਾਮਿਨੀ ਅਤੇ ਬਰਸ਼ਾਸ਼ਾ ਹਰਬਲ ਦਵਾਈਆਂ ਹਨ ਜੋ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਪ੍ਰਸਿੱਧ ਹਨ ਜੋ ਉਪਭੋਗਤਾਵਾਂ ਲਈ ਬਹੁਤ ਸਾਰੇ ਸਾਰਥਕ ਸਿਹਤ ਸੰਬੰਧੀ ਲਾਭਦਾਇਕ ਹੋਣ ਦਾ ਦਾਅਵਾ ਕਰਦੀਆਂ ਹਨ।
ਕਾਮਿਨੀ ਅਤੇ ਬਰਸ਼ਾਸ਼ਾ ਦਾ ਤੁਹਾਡੀ ਸਿਹਤ ‘ਤੇ ਅਰਥਪੂਰਨ ਨਤੀਜੇ ਹੋ ਸਕਦੇ ਹਨ। ਦੁਰਘਟਨਾ ਵਸ ਓਵਰਡੋਜ਼ ਦਾ ਅਸਲ ਜੋਖਮ ਹੁੰਦਾ ਹੈ, ਜੋ ਕਈ ਮਾਮਲਿਆਂ ਵਿੱਚ ਘਾਤਕ ਸਾਬਤ ਹੋਇਆ ਹੈ। ਨਿਊਜ਼ੀਲੈਂਡ ਵਿੱਚ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਾਮਿਨੀ ਦੇ ਆਦੀ
ਕੀ ਕਾਮਿਨੀ ਅਤੇ ਬਰਸ਼ਾਸ਼ਾ ਕਾਨੂੰਨੀ ਹੈ: ਨਹੀਂ, ਦੋਵਾਂ ਪਦਾਰਥਾਂ ਵਿੱਚ ਓਪੀਔਡਜ਼ (ਕਲਾਸ ਬੀ ਨਿਯੰਤਰਿਤ ਦਵਾਈਆਂ) ਸ਼ਾਮਲ ਹਨ। ਇਸ ਲਈ, ਕਾਮਿਨੀ ਅਤੇ ਬਰਸਾਸ਼ਾ ਨੂੰ ਆਯਾਤ ਕਰਨਾ, ਵੇਚਣਾ, ਸਪਲਾਈ ਕਰਨਾ, ਆਪਣੇ ਕੋਲ ਰੱਖਣਾ ਜਾਂ ਖਪਤ ਕਰਨਾ ਨਿਊਜ਼ੀਲੈਂਡ ਦੇ ਕਾਨੂੰਨ ਦੇ ਵਿਰੁੱਧ ਹੈ। ਕਾਮਿਨੀ ਅਤੇ ਬਰਸਾਸ਼ਾ ਨੂੰ ਦਰਾਮਦ/ਵੇਚਣ ਲਈ ਲੋਕਾਂ ਨੂੰ ਕਿਹੜੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ? ਕਾਮਿਨੀ ਅਤੇ ਬਰਸ਼ਾਸ਼ਾ ਨੂੰ ਦਰਾਮਦ ਕਰਨਾ ਜਾਂ ਵੇਚਣਾ - 14 ਸਾਲ ਤੱਕ ਦੀ ਕੈਦ। ਕਾਮਿਨੀ ਅਤੇ ਬਰਸ਼ਾਸ਼ਾ ਰਁਖਣਾ ਜਾਂ ਵਰਤੋਂ ਕਰਨਾ- 3 ਮਹੀਨੇ ਤੱਕ ਦੀ ਕੈਦ ਅਤੇ $500 ਜੁਰਮਾਨਾ। ਪੁਲਿਸ ਨੂੰ ਅਪਰਾਧਿਕ ਕਾਰਵਾਈਆਂ (ਰਿਕਵਰੀ) ਐਕਟ ਦੇ ਤਹਿਤ ਅਪਰਾਧ ਦੀ ਕਮਾਈ ਤੋਂ ਪ੍ਰਾਪਤ ਸੰਪਤੀਆਂ ਨੂੰ ਰੋਕਣ ਦੀ ਸ਼ਕਤੀ ਵੀ ਹਾਸਲ ਹੈ।
ਲੋਕਾਂ ਦੇ ਇਲਾਜ ਲਈ ਔਸਤਨ ਦਵਾਈ ਦੀ ਔਸਤ ਮਾਤਰਾ, ਦੂਜੇ ਓਪੀਔਡ ਦੇ ਆਦੀ ਲੋਕਾਂ ਹੈਰੋਇਨ, ਮੋਰਫਿਨ, ਫੈਂਟਾਨਾਇਲ ਅਤੇ ਕੋਡੀਨ ਦੇ ਮੁਕਾਬਲੇ, ਇਲਾਜ ਲਈ ਦੁੱਗਣੀ ਦੇਣੀ ਪਈ। ਜਿਵੇਂ ਕਿ ਉਪਭੋਗਤਾ ਕਾਮਿਨੀ ਦੀ ਵਰਤੋਂ ਕਰਨ ਲਈ ਸਹਿਣਸ਼ੀਲ ਵਿਹਾਰ ਕਰਦੇ ਜਾਂਦੇ ਹਨ, ਉਹਨਾਂ ਦੀ ਵਰਤੋਂ ਵਧਦੀ ਹੈ। ਇਸ ਨਾਲ ਉਪਭੋਗਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਗੰਭੀਰ ਵਿੱਤੀ ਪ੍ਰਭਾਵ ਪੈ ਸਕਦਾ ਹੈ।
ਕੂਲ ਲਿਪ ਕੀ ਹੈ?
ਕੀ ਕੂਲ ਲਿਪ ਕਾਨੂੰਨੀ ਹੈ?
ਪੁਲਿਸ ਦਾ ਜਨਤਾ ਨੂੰ ਕੀ ਸੁਨੇਹਾ ਹੈ?
ਕੂਲ ਲਿਪ ਇੱਕ ਕਿਸਮ ਦਾ ਚਬਾਉਣ ਯੋਗ ਤੰਬਾਕੂ ਹੈ ਜੋ ਤੰਬਾਕੂ ਦੇ ਪੱਤਿਆਂ, ਮਸਾਲਿਆਂ ਅਤੇ ਹੋਰ ਰਸਾਇਣਾਂ ਨਾਲ ਬਣਿਆ ਹੁੰਦਾ ਹੈ। ਕੂਲ ਲਿਪ ਨੂੰ ਅਕਸਰ ਸਿਗਰਟ ਪੀਣ ਦੇ ਰਵਾਇਤੀ ਢੰਗ ਦੇ ਇੱਕ ਨਵੇਂ ਵਿਕਲਪ ਵਜੋਂ ਅੱਗੇ ਵਧਾਇਆ ਜਾਂਦਾ ਹੈ ਅਤੇ ਇਹ ਦੱਖਣੀ ਏਸ਼ੀਆ ਵਿੱਚ ਬਹੁਤ ਮਸ਼ਹੂਰ ਹੈ।
ਕੂਲ ਲਿਪ ਨੂੰ ਆਯਾਤ ਕਰਨਾ ਅਤੇ ਰੱਖਣਾ ਕਾਨੂੰਨੀ ਹੈ ਜੇਕਰ ਇਹ ਕੇਵਲ ਨਿੱਜੀ ਵਰਤੋਂ ਲਈ ਹੀ ਹੋਵੇ। ਦੂਸਰਿਆਂ ਨੂੰ ਸਪਲਾਈ ਕਰਨ ਦੇ ਉਦੇਸ਼ ਵਾਸਤੇ ਕੂਲ ਲਿਪ ਨੂੰ ਆਯਾਤ ਕਰਨਾ ਅਤੇ ਰੱਖਣਾ ਗੈਰ-ਕਾਨੂੰਨੀ ਹੈ।
ਇਹ ਉਤਪਾਦ ਬਹੁਤ ਜ਼ਿਆਦਾ ਆਦਤਨ ਨਸ਼ਾ ਹੈ ਅਤੇ ਉਪਭੋਗਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਨਿਊਜ਼ੀਲੈਂਡ ਦੇ ਕਾਨੂੰਨ ਦੇ ਤਹਿਤ ਇਹਨਾਂ ਨਸ਼ੀਲੀਆਂ ਦਵਾਈਆਂ ਨੂੰ ਆਯਾਤ ਕਰਨਾ ਜਾਂ ਸਪਲਾਈ ਕਰਨਾ ਇੱਕ ਗੰਭੀਰ ਜੁਰਮ ਹੈ ਅਤੇ ਸਾਡੇ ਭਾਈਚਾਰਿਆਂ ਵਿੱਚ ਇਹਨਾਂ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਭਾਰੀ ਜੁਰਮਾਨੇ ਹਨ। ਅਸੀਂ ਭਾਈਚਾਰੇ ਨੂੰ ਇਸ ਗੱਲ ਵਾਸਤੇ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਕਾਮਿਨੀ, ਬਰਸ਼ਾਸ਼ਾ, ਕੂਲ ਲਿਪ ਜਾਂ ਕੋਈ ਹੋਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਂ ਸਪਲਾਈ ਕਰਨ ਬਾਰੇ ਪਤਾ ਹੈ ਤਾਂ ਉਹ 105 ‘ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕਰੇ। 0800 555 111 ‘ਤੇ ਕ੍ਰਾਈਮਸਟੌਪਰਾਂ ਨੂੰ ਪੂਰੀ ਤਰ੍ਹਾਂ ਗੁਪਤ ਰੂਪ ਵਿੱਚ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਕੀ ਕੂਲ ਲਿਪ ਨੁਕਸਾਨਦੇਹ ਹੈ? ਕੂਲ ਲਿਪ ਦੇ ਤੁਹਾਡੀ ਸਿਹਤ ਲਈ ਜ਼ਿਕਰਯੋਗ ਨਤੀਜੇ ਹੋ ਸਕਦੇ ਹਨ। ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੇ ਨਾਲ-ਨਾਲ ਮੂੰਹ ਦੀ ਬਿਮਾਰੀ ਤੋਂ ਗਿ੍ਸਤ ਹੋਣਾ। ਕੂਲ ਲਿਪ ਦੀ ਸ਼ੁਰੂਆਤ ਭਾਰਤ ਵਿੱਚ ਹੋਈ ਅਤੇ ਜਲਦੀ ਹੀ ਹਰ ਕਿਸਮ ਦੇ ਲੋਕਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਪ੍ਰਸਿੱਧ ਉਤਪਾਦ ਬਣ ਗਿਆ। ਅਸਲ ਵਿੱਚ ਬਹੁਤ ਸਾਰੇ ਵਿਅਕਤੀਆਂ ਉਁਤੇ ਕੀਤੀ ਖੋਜ ਮੁਤਾਬਕ ਕੂਲ ਲਿਪ ਬਹੁਤ ਜ਼ਿਆਦਾ ਨਸ਼ਾ ਉਤਪਾਦ ਹੈ ਅਤੇ ਇਸਦੀ ਆਦਤ ਛੁਡਾਉਣ ਲਈ ਡਾਕਟਰੀ ਇਲਾਜ ਦੀ ਮੰਗ ਹੋ ਰਹੀ ਹੈ। ਇਸ ਕਾਰਨ ਭਾਰਤ ਦੇ ਕਈ ਰਾਜਾਂ ਵਿੱਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕੂਲ ਲਿਪ ਨੂੰ ਆਯਾਤ / ਵੇਚਣ ਲਈ ਲੋਕਾਂ ਨੂੰ ਕਿਹੜੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ? ਕੂਲ ਲਿਪ ਦਾ ਨਿਰਮਾਣ, ਆਯਾਤ ਜਾਂ ਵੰਡਣਾ $10,000 ਜੁਰਮਾਨਾ। ਪੁਲਿਸ ਨੂੰ ਅਪਰਾਧਿਕ ਕਾਰਵਾਈਆਂ (ਰਿਕਵਰੀ) ਐਕਟ ਦੇ ਤਹਿਤ ਅਪਰਾਧ ਦੀ ਕਮਾਈ ਤੋਂ ਪ੍ਰਾਪਤ ਸੰਪਤੀਆਂ ਨੂੰ ਰੋਕਣ ਦੀ ਸ਼ਕਤੀ ਵੀ ਹਾਸਲ ਹੈ।
ਮਦਦ ਕਿੱਥੋਂ ਲੈਣੀ ਹੈ? ਅਲਕੋਹਲ ਅਤੇ ਡਰੱਗ ਹੈਲਪਲਾਈਨ - ਮਦਦ ਸਿਰਫ਼ ਇੱਕ ਫੋਨ ਕਾਲ ਦੂਰ ਹੈ। ਸਿਖਲਾਈ ਪ੍ਰਾਪਤ ਕਾਉਂਸਲਰ ਨਾਲ ਗੱਲ ਕਰਨ ਲਈ 0800 787 797, ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਕਾਲ ਕਰੋ। ਸਾਰੀਆਂ ਕਾਲਾਂ ਮੁਫਤ ਅਤੇ ਗੁਪਤ ਹਨ। https://alcoholdrughelp.org.nz/ ਫੈਮਿਲੀ ਡਰੱਗ ਸਪੋਰਟ ਐਓਟੇਰੋਆ ਨਿਊਜ਼ੀਲੈਂਡ ਸੋਮਵਾਰ-ਸ਼ੁੱਕਰਵਾਰ ਨੂੰ 0800 337 877 ‘ਤੇ ਕਾਲ ਕਰੋ। https://fds.org.nz/ ਕਮਿਊਨਿਟੀ ਅਲਕੋਹਲ ਅਤੇ ਡਰੱਗ ਸਰਵਿਸਿਜ਼ (CADS) - 0800 845 1818 ‘ਤੇ ਕਾਲ ਕਰੋ। https://www.cads.org.nz/